Modi College wins Punjabi University Gymnastics (Boys and Girls) Overall Inter-College Championship
Date: 13 March, 2024
Multani Mal Modi College has won the Punjabi University Inter-College Gymnastics (Boys and Girls) Overall Championship. This championship was organized at Polo Ground, Patiala under the guidelines of Punjabi University, Patiala. The Gymnastics (Boys) Team of Modi College secured first position and National College of Physical Education, Chupki team got second place in this competition. In Gymnastics (Girls) Artistic event competition Modi College Girls team secured first position. On arriving at the college, Principal Dr. Neeraj Goyal congratulated the team members and assured that college will keep on providing the best facilities to the college sports persons.
Dr. Nishan Singh, Dean, Sports of the College appreciated the winning team. He informed that College team was comprised of Kuldeep Singh, Pukhraj Singh, Yogesh, Vishal, Mahadev Pandey, Bhavnish Kumar, Krishnam and Nakul. Gymnastics (Girls) team of Artistic event Damini, Neha Verma, Kashish Vaish, Annamika Sharma, Jasleen Kaur and Varsha Jindal performed very well. Principal Dr. Neeraj Goyal applauded the sincere efforts of Dr. Nishan Singh, Head, Sports Dept., Prof. Harneet Singh, and Prof. (Ms.) Mandeep Kaur.
 
ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਜਿਮਨੈਸਟਿਕਸ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਮੋਦੀ ਕਾਲਜ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ
ਪਟਿਆਲਾ: 13 ਮਾਰਚ, 2024
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਪੋਲੋ ਗ੍ਰਾਉਂਡ, ਪਟਿਆਲਾ ਵਿਖੇ ਸੰਪਨ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਜਿਮਨਾਸਟਿਕਸ ਓਵਰਆਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਜਿੱਤ ਲਈ ਹੈ। ਇਸ ਪ੍ਰਤਿਯੋਗਤਾ ਵਿੱਚ ਮੋਦੀ ਕਾਲਜ ਦੇ ਲੜਕਿਆਂ ਦੀ ਟੀਮ ਨੇ ਨੈਸ਼ਨਲ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਚੁਪਕੀ ਨੂੰ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਆਰਟੀਸਟਿਕ ਮੁਕਾਬਲੇ ਵਿੱਚ ਗੌਰਮੈਂਟ ਗਰਲਜ਼ ਕਾਲਜ, ਪਟਿਆਲਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਦੇ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਹੀ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਤੇ ਕਾਲਜ ਨੂੰ ਬੇਹੱਦ ਮਾਣ ਹੈ। ਕਾਲਜ ਵੱਲੋਂ ਆਪਣੇ ਖਿਡਾਰੀ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਇਸ ਮੌਕੇ ਕਾਲਜ ਦੇ ਡੀਨ ਸਪੋਰਟਸ ਡਾ. ਨਿਸ਼ਾਨ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਮੋਦੀ ਕਾਲਜ ਦੀ ਟੀਮ ਦੇ ਖਿਡਾਰੀਆਂ ਕੁਲਦੀਪ ਸਿੰਘ, ਪੁਖਰਾਜ ਸਿੰਘ, ਯੁਗੇਸ਼, ਵਿਸ਼ਾਲ, ਮਹਾਦੇਵ ਪਾਂਡੇ, ਭਵਨੀਸ਼ ਕੁਮਾਰ, ਕਿਸ਼ਨਮ ਅਤੇ ਨਕੁਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੀਮ ਦੀ ਜਿੱਤ ਯਕੀਨੀ ਬਣਾਈ। ਲੜਕੀਆਂ ਦੀ ਆਰਟੀਸਟਿਕ ਟੀਮ ਵਿੱਚ ਦਾਮਿਨੀ, ਨੇਹਾ ਵਰਮਾ, ਕਸ਼ਿਸ਼ ਵੈਸ਼, ਅਨਾਮਿਕਾ ਸ਼ਰਮਾ, ਜਸਲੀਨ ਕੌਰ ਅਤੇ ਵਰਸ਼ਾ ਜਿੰਦਲ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਮੈਡਮ ਮਨਦੀਪ ਕੌਰ ਦੇ ਭਰਪੂਰ ਯਤਨਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਅੱਗੇ ਤੋਂ ਵੀ ਇਸੇ ਭਾਵਨਾ ਨਾਲ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ।